ਸਮਾਜਕ ਨਿਆਂ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Social justice_ਸਮਾਜਕ ਨਿਆਂ: ਸਮਾਜਕ ਨਿਆਂ ਦਾ ਸੰਕਲਪ ਸਮਾਜਕ-ਆਰਥਕ ਬਰਾਬਰੀ ਦੇ ਆਦਰਸ਼ ਉਤੇ ਆਧਾਰਤ ਹੈ। ਅਤੇ ਇਸ ਦਾ ਨਿਸ਼ਾਨਾ ਸਮਾਜਕ-ਆਰਥਕ ਅਸਮਤਾਵਾਂ ਨੂੰ ਦੂਰ ਕਰਨ ਵਿਚ ਸਹਾਈ ਹੋਣਾ ਹੈ। ਲੇਕਿਨ ਉਸ ਦੇ ਬਾਵਜੂਦ ਉਦਯੋਗਕ ਮਾਮਲਿਆਂ ਦੇ ਤਸਫ਼ੀਏ ਵਿਚ ਇਹ ਸਿਧਾਂਤਕ ਪਹੁੰਚ ਨਹੀਂ ਅਪਣਾਉਂਦਾ ਅਤੇ ਬਿਨਾਂ ਸੋਚੇ ਸਮਝੇ ਭਾਵ ਵਾਚਕ ਵਿਚਾਰਾਂ ਅੱਗੇ ਹੱਥਿਆਰ ਸੁਟਣ ਤੋਂ ਇਨਕਾਰ ਕਰਦਾ ਹੈ, ਸਗੋਂ ਯਥਾਰਵਾਦੀ ਪਹੁੰਚ ਅਪਣਾਉਣ ਦੀ ਵਕਾਲਤ ਕਰਦਾ ਹੈ। ਇਸ ਲਈ ਇਹ ਮਾਲਕਾਂ ਅਤੇ ਕਰਮਚਾਰੀਆਂ ਦੇ ਪ੍ਰਸਪਰ ਵਿਰੋਧੀ ਦਾਅਵਿਆਂ ਦੇ ਫ਼ੈਸਲੇ ਲਈ ਪੂੰਜੀ ਅਤੇ ਕਿਰਤ ਵਿਚਕਾਰ ਇਕਸੁਰਤਾ ਅਤੇ ਚੰਗੇ ਸੰਬੰਧ ਕਾਇਮ ਰਖਣ ਲਈ ਅਜਿਹਾ ਹਲ ਲਭਣਾ ਲੋਚਦਾ ਹੈ ਜੋ ਦੋਹਾਂ ਲਈ ਨਿਆਂ-ਪੂਰਨ ਅਤੇ ਬੇਲਾਗ ਹੋਵੇ। ਉਦਯੋਗਕ ਨਿਆਂ-ਨਿਰਨੇ ਦਾ ਅੰਤਮ ਉਦੇਸ਼ ਕੌਮੀ ਆਰਥਕਤਾ ਦੇ ਵਿਕਾਸ ਵਿਚ ਸਹਾਈ ਹੋਣਾ ਹੈ ਅਤੇ ਉਸ ਅੰਤਮ ਉਦੇਸ਼ ਨੂੰ ਮੁੱਖ ਰਖ ਕੇ ਉਦਯੋਗਕ ਝਗੜਿਆਂ ਦਾ ਤਸਫ਼ੀਆ ਬੇਲਾਗਪਨ ਅਤੇ ਨਿਆਂ ਦੇ ਸਿਧਾਂਤਾਂ ਦੇ ਆਧਾਰ ਤੇ ਕੀਤਾ ਜਾਂਦਾ ਹੈ। ਇਹ ਹੀ ਕਾਰਨ ਹੈ ਕਿ ਉਦਯੋਗ ਨੇ ਕਈ ਮੌਕਿਆਂ ਤੇ ਕਾਮਗਾਰਾਂ ਦੀ ਛੁੱਟੀ ਬਾਰੇ ਅਜਿਹੇ ਨਿਯਮ ਬਣਾਏ ਹਨ ਜੋ ਫ਼ੈਕਟਰੀਜ਼ ਐਕਟ ਜਾਂ ਸ਼ਾਪਸ ਐਂਡ ਕਮਰਸ਼ਲ ਐਸਟੈਬਲਿਸ਼ਮੈਂਟਸ ਐਕਟ ਦੇ ਦਾਇਰੇ ਤੋਂ ਸ਼ਾਇਦ ਬਾਹਰ ਵੀ ਜਾਂਦੇ ਹੋਣ। (ਮੈਸਰਜ਼ ਜੇ ਕੇ ਕਾਟਨ ਸਪਿਨਿੰਗ ਐਂਡ ਵੀਵਿੰਗ ਮਿਲਜ਼ ਕੰ. ਲਿ. ਬਨਾਮ ਦੇ ਲੇਬਰ ਅਪੈਲੇਟ ਟ੍ਰਿਬਿਊਨਲ ਆਫ਼ ਇੰਡੀਆ III ਸ਼ਾਖਾ, ਲਖਨਊ (ਏ ਆਈ ਆਰ 1964 ਐਸ ਸੀ 737)।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 924, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.